Shiv Kumar Batalvi, Punjabi Ghazlan Shiv Kumar Batalvi, ਪੰਜਾਬੀ ਗ਼ਜ਼ਲਾਂ

Punjabi Status

Shiv Kumar Batalvi

Shiv Kumar Batalvi
Punjabi Shiv Kumar Batalvi
Shiv Kumar Batalvi
Shiv Kumar Batalvi

( ਹਯਾਤੀ ਨੂੰ )
"
"
ਚੁਗ ਲਏ ਜਿਹੜੇ ਮੈਂ ਚੁਗਣੇ ਸਨ
ਮਾਨਸਰਾਂ 'ਚੋਂ ਮੋਤੀ ।
ਹੁਣ ਤਾਂ ਮਾਨਸਰਾਂ ਵਿਚ ਮੇਰਾ
ਦੋ ਦਿਨ ਹੋਰ ਬਸੇਰਾ,,
"
"
ਘੋਰ ਸਿਆਹੀਆਂ ਨਾਲ ਪੈ ਗਈਆਂ
ਹੁਣ ਅੜੀਓ ਕੁਝ ਸਾਂਝਾਂ,
ਤਾਹੀਂਓਂ ਚਾਨਣੀਆਂ ਰਾਤਾਂ ਵਿਚ
ਜੀ ਨਹੀਂ ਲੱਗਦਾ ਮੇਰਾ,,
"
"
ਉਮਰ ਅਯਾਲਣ ਛਾਂਗ ਲੈ ਗਈ
ਹੁਸਨਾਂ ਦੇ ਪੱਤੇ ਸਾਵੇ,
ਹੁਣ ਤਾਂ ਬਾਲਣ ਬਾਲਣ ਦਿਸਦਾ
ਅੜੀਓ ਚਾਰ ਚੁਫ਼ੇਰਾ,,
"
"
ਫੂਕੋ ਨੀ ਹੁਣ ਲੀਰ ਪਟੋਲੇ
ਗੁੱਡੀਆਂ ਦੇ ਸਿਰ ਸਾੜੋ,
ਮਾਰ ਦੁਹੱਥੜਾਂ ਪਿੱਟੋ ਨੀ
ਹੁਣ ਮੇਰੇ ਮਰ ਗਏ ਹਾਣੀ,,
"
"
ਝੱਟ ਕਰੋ ਨੀ ਖਾ ਲਓ ਟੁੱਕਰ
ਹੱਥ ਵਿਚ ਹੈ ਜੋ ਫੜਿਆ,
ਔਹ ਵੇਖੋ ਨੀ ! ਚੀਲ੍ਹ ਸਮੇਂ ਦੀ
ਉੱਡ ਪਈ ਆਦਮ-ਖਾਣੀ,,
"
"
ਡਰੋ ਨਾ ਲੰਘ ਜਾਣ ਦਿਓ ਅੜੀਓ
ਕਾਂਗਾਂ ਨੂੰ ਕੰਢਿਆਂ ਤੋਂ,
ਡੀਕ ਲੈਣਗੀਆਂ ਭੁੱਬਲ ਹੋਈਆਂ
ਰੇਤਾਂ ਆਪੇ ਪਾਣੀ,,
"
"
ਰੀਝਾਂ ਦੀ ਜੇ ਸੰਝ ਹੋ ਗਈ
ਤਾਂ ਕੀ ਹੋਇਆ ਜਿੰਦੇ,
ਹੋਰ ਲੰਮੇਰੇ ਹੋ ਜਾਂਦੇ ਨੇ
ਸੰਝ ਪਈ ਪਰਛਾਵੇਂ,,
"
"
ਕਲਵਲ ਹੋਵੋ ਨਾ ਨੀ ਏਦਾਂ
ਵੇਖ ਲਗਦੀਆਂ ਲੋਆਂ,,
ਉਹ ਬੂਟਾ ਘੱਟ ਹੀ ਪਲਦਾ ਹੈ
ਜੋ ਉੱਗਦਾ ਹੈ ਛਾਵੇਂ,,

Leave a Reply

Your email address will not be published.