Raksha Bandhan


Raksha Bandhan ਰੱਖੜੀ ਜਾਂ ਰਾਖੀ ਦਾ ਭਾਵ ਹੈ ਵੀਰ ਭੈਣਾ ਦੀ Happy Raksha Bandhan 22/11/2021. ਦਿਨ ਅੱਜ #ਰੱਖੜੀ ਦਾ ਆਇਆ
ਭੈਣਾਂ ਬਿਨ ਗੁੱਟ ਸੁੰਨਾ ਜਾਪਦਾ,
ਜੇ ਹੁੰਦੀ ਅੱਜ ਕੋਲ,
ਬੈਠਾ ਕੇ ਮੈਨੂੰ ਆਪਣੇ ਕੋਲ,
ਬੰਨਦੀ ਮੇਰੇ ਵੀ ਰੱਖੜੀ ਅੱਜ,
ਮੇਰੇ ਵੀ ਰੱਖੜੀ ਹੁੰਦੀ ਗੁੱਟ ਤੇ ਅੱਜ,
ਜੇ ਹੁੰਦੀ #ਭੈਣ ਮੇਰੀ ਵੀ ਅੱਜ ਮੇਰੇ ਕੋਲ,,ਰਾਹਾਂ ਤੱਕਾਂ ਬੂਹੇ ਖੋਲ੍ਹ ਕੇ, ਡੁੱਲ੍ਹੇ ਅੱਖੀਆਂ ਚੋਂ ਤਿੱਪ ਤਿੱਪ ਨੀਰ ਵੇ,
ਭੈਣ ਤੇਰੀ ਯਾਦ ਕਰਦੀ, ਆਜਾ ਰੱਖੜੀ ਬੰਨ੍ਹਾ ਲੈ ਸੋਹਣੇ ਵੀਰ ਵੇ,,
"
"
ਸਾਲ ਪਿੱਛੋਂ ਆਉਂਦਾ ਏਹੇ ਭਾਗਾਂ ਵਾਲਾ ਦਿਨ ਵੇ,
ਕਿਵੇਂ ਖੁਸ਼ ਹੋਣ ਭੈਣਾਂ, ਵੀਰਿਆਂ ਤੋਂ ਬਿਨ ਵੇ,
ਯਾਦਾਂ ਤੇਰੀਆਂ ਨੇ ਕੀਤਾ ਲੀਰੋ ਲੀਰ ਵੇ,
ਭੈਣ ਤੇਰੀ ਯਾਦ ਕਰਦੀ, ਆਜਾ ਰੱਖੜੀ ਬੰਨ੍ਹਾ ਮੈਂ ਸੋਹਣੇ ਵੀਰ ਵੇ,,
"
"
ਰੱਖੜੀ ਦੇ ਦਿਨ ਭੈਣਾ ਸ਼ਗਨ ਮਨਾਉਂਦੀਆਂ ,
ਵੀਰਾਂ ਦੇਆਂ ਗੁੱਟਾਂ ਉਤੇ ਰੱਖੜੀ ਸਜਾਉਂਦੀਆਂ,,
ਸਾਡੇ ਹਿੱਸੇ ਕਿਓਂ ਜੁਦਾਈਆਂ ਵਾਲੇ ਤੀਰ ਵੇ।
ਭੈਣ ਤੇਰੀ ਯਾਦ ਕਰਦੀ, ਆਜਾ ਰੱਖੜੀ ਬੰਨ੍ਹਾ ਲੈ ਸੋਹਣੇ ਵੀਰ ਵੇ,,
"
"
ਵੀਰਾ ਪ੍ਰਦੇਸੀਆ ਵੇ,ਸ਼ੈਤੀ ਘਰ ਆ ਵੇ ,
ਲਾਡਾਂ ਪਾਲੀ ਭੈਣ ਨੂੰ ਤੂੰ, ਹੋਰ ਨਾ ਰਵਾਅ ਵੇ,
ਆਜਾ ਅੰਮੀਂ ਜਾਇਆ, ਘੱਤ ਕੇ ਵਹੀਰ ਵੇ,
ਭੈਣ ਤੇਰੀ ਯਾਦ ਕਰਦੀ, ਆਜਾ ਰੱਖੜੀ ਬੰਨ੍ਹਾ ਮੈਂ ਸੋਹਣੇ ਵੀਰ ਵੇ,,
"
"
ਢੋਣ ਲੱਗੀ ਬੂਹਾ ਭੈਣ, ਅੱਖਾਂ ਵਿਚ ਨੀਰ ਸੀ,
ਸਾਹਮਣੇ ਖਲੋ ਗਿਆ ਆ ਕੇ, ਪਰਗਟ ਵੀਰ ਸੀ,
ਮੇਰੀ ਸੁਣੀ ਅਰਜੋਈ ਮੇਰੇ ਪੀਰ ਵੇ ,
ਧੰਨਵਾਦ ਕਰਾਂ ਰੱਬ ਦਾ, ਤੇਰੇ ਰੱਖੜੀ ਬੰਨ੍ਹਾ ਮੈ ਸੋਹਣੇ ਵੀਰ ਵੇ,,,, ਭੈਣ ਚਾਹੇ ਕਿੰਨੀ ਵੀ ਦੂਰ ਕਿਓਂ ਨਾ ਹੋਵੇ,
ਆਪਣੇ ਭਰਾ ਨੂੰ ਰੱਖੜੀ ਭੇਜਣਾ ਕਦੇ ਨਹੀਂ ਭੁੱਲਦੀ ਪਾ ਕੇ ਰੱਖੜੀ ਚਿੱਠੀ 'ਚ ਭੈਣ ਭੇਜਦੀ
ਤੂੰ ਗੁੱਟ ਤੇ ਸਜਾ ਲਈ ਵੀਰਿਆ ਮੇਰੀ ਪਿਆਰੀ ਭੈਣ ਅੱਜ ਰੱਖੜੀ ਦਾ ਤਿਓਹਾਰ ਹੈ ਭਾਵੇਂ ਅਸੀਂ ਇਕ ਦੂਜੇ ਤੋਂ ਦੂਰ ਹਾਂ
ਪਰ ਮੈਂ ਤੈਨੂੰ ਇਹ ਅਹਿਸਾਸ ਦਵਾਉਣਾ ਚਾਹੁੰਦਾ ਹਾਂ ਕਿ ਤੇਰਾ ਭਰਾ ਹਮੇਸ਼ਾ ਤੇਰੇ ਨਾਲ ਹੈ. ਤੰਦਾਂ ਸਾਰੀਆਂ ਮੈਂ ਆਪ ਹੱਥੀਂ ਗੁੰਦੀਆਂ,, ਤੂੰ ਮੱਥੇ ਉੱਤੇ ਲਾ ਲੀ ਵੀਰਿਆ,
ਪਾ ਕੇ ਰੱਖੜੀ ਚਿੱਠੀ 'ਚ ਭੈਣ ਭੇਜਦੀ,, ਤੂੰ ਗੁੱਟ ਤੇ ਸਜਾ ਲਈ ਵੀਰਿਆ,ਜਦੋਂ ਸੁੰਨੇ ਗੁੱਟ ਉੱਤੇ ਰੱਖੜੀ ਮੈਂ ਆਪ ਬੰਨੀ,
ਭੈਣੇ ਵਿਚ ਪ੍ਰਦੇਸਾਂ ਤੇਰਾ ਵੀਰ ਰੋ ਪਿਆ,ਰੱਖੜੀ ਆਈ, ਰੱਖੜੀ ਆਈ,
ਇਕ ਭੈਣ ਬੰਨੇ ਪਿਆਰ ਸੋਹਣੇ ਵੀਰ ਦੀ ਕਲਾਈ,ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਭੈਣ ਅਤੇ ਭਰਾ ਦਾ,
ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ,ਰੱਬ ਖੁਸ਼ ਰਾਖੀ ਸਦਾ ਮੇਰੇ ਵੀਰੇ ਨੂੰ.,
ਨਹੀਂ ਚਾਹੀਦਾ ਹਿੱਸਾ ਵੀਰਾ,ਮੇਰਾ ਪੇਕਾ ਘਰ ਸਜਾਈ ਰੱਖੀਂ,
ਰੱਖੜੀ, ਭਾਈ ਦੂਜੇ ਉੱਤੇ ਮੇਰਾ ਇੰਤਜ਼ਾਰ ਬਣਾਈ ਰੱਖੀਂ,
ਕੁਝ ਨਾ ਦੇਵੀਂ ਮੈਨੂੰ ਚਾਹੇ, ਬੱਸ ਪਿਆਰ ਬਣਾਈ ਰੱਖੀਂ,
ਬਾਪੂ ਦੇ ਇਸ ਘਰ ਵਿਚ, ਮੇਰੀ ਯਾਦ ਬਣਾਈ ਰੱਖੀਂ,
ਧੀ ਹਾਂ ਇਸ ਘਰ ਦੀ, ਸਦਾ ਮੇਰਾ ਸਨਮਾਨ ਬਣਾਈ ਰੱਖੀਂ,