Gurbani Status Gurbani Whatsapp Status Gurbani Quotes in Punjabi

Punjabi Status

Gurbani Status

Gurbani Status
Gurbani Status

Gurbani Whatsapp Status

Punjabi Gurbani Status
Punjabi Gurbani Status

Punjabi Gurbani Status
Gurbani Status ☬ ਸਤਿਨਾਮ ਵਾਹਿਗੁਰੂ ☬ gurbani shabad Gurbani Status in Punjabiਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ, ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ
ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਨਾਂ ਅਮੀਰਾਂ ਦੀ ਗੱਲ ਹੈ ਨਾਂ ਗਰੀਬਾਂ ਦੀ ਗੱਲ ਹੈ ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ ।
ਜਦ ਲਿਖਣ ਲੱਗਾ ਹਾਲ ਚਮਕੌਰ ਦਾ ਮੈਂ ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ !
ਬਾਜਾਂ ਵਾਲਿਆ ਹੱਥੋਂ ਕਲਮ ਡਿੱਗ ਪੈਂਦੀ ਏ.. ਦੇਖ ਨੀਹਾਂ ਵਿੱਚ ਚਿਣਿਆ ਪਰਿਵਾਰ ਤੇਰਾ..

New Gurbani Status Gurbani Shabad Gurbani Status in Punjabi For Whatsapp
ੴ ਸਤਿਗੁਰ ਪ੍ਰਸਾਦਿ
ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥
ਜਿੰਦੁ ਨਿਮਾਣੀ ਕਢੀਐ ਹਡਾ ਕੁ ਕੜਕਾਇ ॥
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥
ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥
ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥
ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥
ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ॥1॥
🙏🙏🙏🙏🙏
(ਜਿਤੁ ਦਿਹਾੜੈ=ਜਿਸ ਦਿਨ, ਧਨ=ਇਸਤ੍ਰੀ, ਵਰੀ=ਵਿਆਹੀ
ਜਾਇਗੀ, ਸਾਹੇ=ਵਿਆਹ ਦਾ ਨੀਯਤ ਸਮਾਂ, ਮਲਕੁ=
ਮੌਤ ਦਾ ਫ਼ਰਿਸਤਾ, ਕੂੰ=ਨੂੰ, ਨ ਚਲਨੀ=ਨਹੀਂ ਟਲ ਸਕਦੇ,
ਵਰੁ=ਲਾੜਾ, ਪਰਣਾਇ=ਵਿਆਹ ਕੇ, ਜੋਲਿ ਕੈ=ਤੋਰ ਕੇ,
ਕੈ ਗਲਿ=ਕਿਸ ਦੇ ਗਲ ਵਿਚ, ਧਾਇ=ਦੌੜ ਕੇ, ਵਾਲਹੁ=
ਵਾਲ ਤੋਂ, ਪੁਰਸਲਾਤ=ਪੁਲ ਸਿਰਾਤ, ਕੰਨੀ=ਕੰਨਾਂ
ਨਾਲ, ਕਿੜੀ ਪਵੰਦੀਈ=ਵਾਜਾਂ ਪੈਂਦਿਆਂ,
ਨ ਮੁਹਾਇ_ਨਾ ਲੁਟਾ)

ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
ਬੰਨ੍ਹਿ ਉਠਾਈ ਪੋਟਲੀ ਕਿਥੈ ਵੰਞਾਂ ਘਤਿ ॥2॥
🙏🙏🙏🙏🙏
(ਗਾਖੜੀ=ਔਖੀ, ਦਰਵੇਸੀ=ਫ਼ਕੀਰੀ, ਦਰ=ਪਰਮਾਤਮਾ
ਦੇ ਦਰ ਦੀ, ਭਤਿ=ਵਾਂਗ, ਬੰਨ੍ਹਿ=ਬੰਨ੍ਹ ਕੇ, ਵੰਞਾ=
ਜਾਵਾਂ, ਘਤਿ=ਸੁੱਟ ਕੇ, ਪੋਟਲੀ=ਨਿੱਕੀ ਜਿਹੀ ਗੰਢ)

ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥
ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥3॥
🙏🙏🙏🙏🙏
(ਕਿਝੁ=ਕੁਝ ਭੀ, ਬੁਝੈ=ਸਮਝ ਆਉਂਦੀ, ਪਤਾ ਲੱਗਦਾ,
ਗੁਝੀ=ਲੁਕਾਵੀਂ, ਭਾਹਿ=ਅੱਗ, ਸਾਂਈ ਮੇਰੈ=ਮੇਰੇ
ਸਾਂਈ ਨੇ । ਹੰਭੀ=ਹਉਂ ਭੀ,ਮੈਂ ਭੀ, ਦਝਾਂ ਆਹਿ=
ਸੜ ਜਾਂਦਾ)

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ॥
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥4॥
🙏🙏🙏🙏🙏
(ਤਿਲ=ਸੁਆਸ, ਥੋੜੜੇ=ਬਹੁਤ ਥੋੜ੍ਹੇ, ਸੰਮਲਿ=ਸੰਭਲਕੇ,ਸਹੁ=ਖਸਮ-ਪ੍ਰਭੂ,ਨੰਢੜਾ=ਨਿੱਕਾ ਜਿਹਾ ਨੱਢਾ),,

ਜੇ ਜਾਣਾ ਲੜਿ ਛਿਜਣਾ ਪੀਡੀ ਪਾਈਂ ਗੰਢਿ ॥
ਤੈ ਜੇਵਡੁ ਮੈਂ ਨਾਹੀ ਕੋ ਸਭੁ ਜਗੁ ਡਿਠਾ ਹੰਢਿ ॥5॥
🙏🙏🙏🙏🙏
(ਲੜੁ=ਪੱਲਾ, ਛਿਜਣਾ=ਟੁੱਟ ਜਾਣਾ ਹੈ, ਪੀਡੀ=ਪੱਕੀ, ਤੈ
ਜੇਵਡੁ=ਤੇਰੇ ਜੇਡਾ, ਹੰਢਿ=ਫਿਰ ਕੇ),,

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰ ਦੇਖੁ ॥6॥
🙏🙏🙏🙏🙏
(ਅਕਲਿ ਲਤੀਫੁ=ਬਰੀਕ ਸਮਝ ਵਾਲਾ, ਕਾਲੇ ਲੇਖੁ=ਮੰਦੇ
ਕਰਮ, ਗਿਰੀਵਾਨ=ਬੁੱਕਲ),,

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ ॥
ਆਪਨੜੈ ਘਰ ਜਾਈਐ ਪੈਰ ਤਿਨ੍ਹਾ ਦੇ ਚੁੰਮਿ ॥7॥
🙏🙏🙏🙏🙏
(ਤੈ=ਤੈਨੂੰ, ਤਿਨ੍ਹਾ=ਉਨ੍ਹਾਂ ਨੂੰ, ਨ ਮਾਰੇ=ਨਾਹ ਮਾਰ,
ਘੁੰਮਿ=ਪਰਤ ਕੇ, ਆਪਨੜੈ ਘਰਿ=ਆਪਣੇ ਘਰ ਵਿਚ,ਸ਼ਾਂਤ
ਅਵਸਥਾ ਵਿਚ, ਚੁੰਮਿ=ਚੁੰਮ ਕੇ, ਜਾਈਐ=ਅੱਪੜ ਜਾਈਦਾ ਹੈ ),,

ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥
ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥8॥
🙏🙏🙏🙏🙏
(ਤਉ=ਤੇਰਾ, ਖਟਣ ਵੇਲ=ਖੱਟਣ ਦਾ ਵੇਲਾ, ਰਤਾ=
ਰੰਗਿਆ ਹੋਇਆ,ਮਸਤ, ਸਿਉ=ਨਾਲ, ਮਰਗ=ਮੌਤ,
ਸਵਾਈ=ਵਧਦੀ ਗਈ, ਜਾਂ=ਜਦੋਂ, ਭਰਿਆ=ਸੁਆਸ
ਪੂਰੇ ਹੋ ਗਏ, ਨੀਂਹਿ=ਨੀਂਹ),,

ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥9॥
🙏🙏🙏🙏🙏
(ਥੀਆ=ਹੋ ਗਿਆ ਹੈ, ਜੁ=ਜੋ ਕੁਝ, ਭੁਰ=ਚਿੱਟੀ, ਅਗਹੁ=
ਅਗਲੇ ਪਾਸਿਓਂ, ਪਿਛਾ=ਪਿਛਲਾ ਪਾਸਾ),,

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥
ਸਾਈਂ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥10॥
🙏🙏🙏🙏🙏
(ਜਿ ਥੀਆ=ਜੋ ਕੁਝ ਹੋਇਆ ਹੈ, ਸਕਰ=ਸ਼ੱਕਰ,ਮਿੱਠੇ
ਪਦਾਰਥ, ਵਿਸੁ=ਜ਼ਹਿਰ,ਦੁਖਦਾਈ, ਵੇਦਣ=ਦੁੱਖੜਾ),,

Leave a Reply

Your email address will not be published.